Total Pageviews

Saturday, September 29, 2012

ਗੁਰਸ਼ਰਨ ਸਿੰਘ ਯਾਦਗਾਰੀ ਇਨਕਲਾਬੀ ਰੰਗ ਮੰਚ ਦਿਹਾੜਾ

ਗੁਰਸ਼ਰਨ ਸਿੰਘ ਯਾਦਗਾਰੀ ਇਨਕਲਾਬੀ ਰੰਗ ਮੰਚ ਦਿਹਾੜਾ

ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਗਲੇ ਲੱਗ ਕੇ ਮਨਾਇਆ


ਬੀਤੇ ਵਰ੍ਹੇ 27 ਸਤੰਬਰ ਨੂੰ ਵਿੱਛੜੇ ਪ੍ਰਤੀਬੱਧਤ, ਨਿਹਚਾਵਾਨ ਸ਼ਰੋਮਣੀ ਨਾਟਕਕਾਰ ਪਲਸ ਮੰੰਚ ਦੇ ਬਾਨੀ, ਇਨਕਲਾਬੀ ਜਮਹੂਰੀ ਲਹਿਰ ਦੇ ਥੰਮ੍ਹ ਅਤੇ ਸਮਾਜਿਕ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਲਈ ਸਦਾ ਸਫਰ 'ਤੇ ਰਹੇ ਗੁਰਸ਼ਰਨ ਸਿੰਘ ਦੀ ਪਹਿਲੀ ਸੂਬਾਈ ਬਰਸੀ ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਮਨਾਈ ਗਈ | ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਤੇ ਇਸ ਯਾਦਗਾਰੀ ਸਭਿਆਚਾਰਕ ਉਤਸਵ ਦੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਮਹੱਤਤਾ ਬਾਰੇ ਖਚਾ ਖਚ ਭਰੇ ਪੰਡਾਲ ਨੂੰ ਦੱਸਦਿਆਂ ਕਿਹਾ ਕਿ 27 ਸਤੰਬਰ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਅਤੇ 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਵਿਚਕਾਰਲੀ ਇਸ ਰਾਤ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਰੰਗ ਕਰਮੀਆਂ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਮਿਹਨਤਕਸ਼ ਲੋਕਾਂ, ਉਨ੍ਹਾਂ ਦੀਆਂ ਪ੍ਰਤੀਨਿਧ ਜਨਤਕ ਜੱਥੇਬੰਦੀਆਂ ਦਾ ਸੈਲਾਬ, ਇਨ੍ਹਾਂ ਮਹਾਨ ਹਸਤੀਆਂ ਦੇ ਸੁਪਨਿਆਂ ਦੀ ਪੂਰਤੀ ਲਈ ਆਪੋ ਆਪਣੀ ਵਿਸ਼ੇਸ ਕਲਾ ਅਤੇ ਸੰਗਰਾਮ ਦੇ ਦੋਵੇਂ ਖੇਤਰਾਂ ਅੰਦਰ, ਇਨ੍ਹਾਂ ਦੀ ਸਾਂਝੀ ਵੇਲ -ਵਲੰਗੜੀ ਦੀ ਇਤਿਹਾਸਕ ਭੂਮਿਕਾ ਨੂੰ  ਉੱਚਿਆਉਣ ਅਤੇ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ| ਜਿਸ ਦੇ ਗੌਰਵਮਈ ਪ੍ਰਮਾਣ ਭਵਿਖ ਦੇ ਰੰਗ ਮੰਚ ਦਾ ਸਿਰਨਾਵਾਂ ਬਣਨਗੇ |

ਸੈਕਟਰ 23
 23 ਸਥਿਤ ਬਾਲ-ਭਵਨ ਦੇ ਖੁੱਲ੍ਹੇ ਵਿਸ਼ਾਲ ਪੰਡਾਲ ਵਿੱਚ  ਪੁੱਜੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਨਕਲਾਬੀ ਸਭਿਆਚਾਰਕ ਜੋਲ ਮੇਲੇ ਦਾ ਰੂਪ ਧਾਰਨ ਕਰਨ ਬਾਰੇ ਬੋਲਦਿਆਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਮੰਚ ਤੇ ਲੱਗੀਆਂ ਸ੍ਰੀ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ, ਉਨ੍ਹਾਂ ਦੇ ਆਦਰਸ਼ਾਂ ਨੂੰ ਪਰਨਾਈਆਂ ਸਭਿਆਚਾਰਕ ਕਲਾ ਕਿਰਤਾਂ ਅਤੇ ਤਕਰੀਰਾਂ ਮਹਿਜ਼ ਸ਼ਰਧਾ ਭਾਵਨਾ ਨਾਲ ਲਬਰੇਜ਼ ਨਹੀਂ ਸਗੋਂ 'ਕਲਾ ਲੋਕਾਂ ਲਈ'  ਅਤੇ 'ਇਨਕਲਾਬ ਲੋਕਾਂ ਦੀ ਮੁਕਤੀ ਲਈ' ਦੀ ਸੋਚ ਦਾ ਪਰਚਮ ਆਖਰੀ ਦਮ ਤੱਕ ਬੁਲੰਦ ਰੱਖਣ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਉਨ੍ਹਾਂ ਵੱਲੋਂ ਦਰਸਾਏ ਹਨੇਰੇ ਤੋਂ ਰੌਸ਼ਨੀ ਵੱਲ ਦੇ ਅਰੁੱਕ ਅਤੇ ਅਮੁੱਕ ਸਫਰ  'ਤੇ ਅੱਗੇ ਵਧਿਆ ਜਾਏ, ਅੱਜ ਦਾ ਇਕੱਠ ਇਹੋ ਅਹਿਦ ਕਰਨ ਲਈ ਜੁੜਿਆ ਹੈ| 


ਅਮੋਲਕ ਸਿੰਘ ਨੇ ਬੋਲਦਿਆਂ ਉਨ੍ਹਾਂ ਸਭਨਾਂ ਰੰਗ ਟੋਲੀਆਂ ਅਤੇ ਹਮਾਇਤੀ ਕੰਨ੍ਹਾਂ ਲਾਉਣ ਵਾਲੀਆਂ ਸਮੂਹ ਜੱਥੇਬੰਦੀਆਂ ਨੂੰ ਮੁਬਾਰਕਵਾਦ ਦਿੱਤੀ ਜਿਨ੍ਹਾਂ ਦੇ  ਸਾਂਝੇ ਉੱਦਮ ਸਦਕਾ ਪੰਜਾਬ ਦੇ ਪਿੰਡਾਂ, ਕਸਬਿਆਂ, ਮੁਹੱਲਿਆਂ, ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਵਿੱਚ ਕੋਈ 300 ਥਾਵਾਂ ਤੇ ਨੁੱਕੜ-ਨਾਟਕ, ਨਾਟਕ,  ਗੀਤ -ਸੰਗੀਤ, ਸੈਮੀਨਾਰ, ਵਿਚਾਰ ਚਰਚਾਵਾਂ, ਜਾਗੋਆਂ, ਮਸ਼ਾਲ ਮਾਰਚ, 'ਸਦਾ ਸਫਰ ਤੇ  ਭਾਅ ਜੀ ਗੁਰਸ਼ਰਨ ਸਿੰਘ' ਦਸਤਾਵੇਜੀ ਫਿਲਮ (ਨਿਰਦੇਸ਼ਕ ਮਾਸਟਰ ਤਰਲੋਚਨ ਸਿੰਘ) ਸਮੇਤ ਕਿੰਨੇ ਹੀ ਰੂਪਾਂ ਰਾਹੀਂ 300 ਥਾਵਾਂ ਤੇ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਸੁਨੇਹਾ ਜੋਸ਼ੋ-ਖਰੋਸ਼ ਨਾਲ ਲੈ ਕੇ ਜਾਣ ਉਪਰੰਤ ਅੱਜ ਚੰਡੀਗੜ੍ਹ ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਸਮਾਗਮ ਇਨ੍ਹਾਂ ਸਰਗਰਮੀਆਂ ਦੀ ਲੜੀ ਦਾ ਸਿਖਰ ਹੋ ਨਿਬੜਿਆ ਹੈ| ਜਿਸ ਤੋਂ ਭਵਿਖ ਅੰਦਰ ਇਨਕਲਾਬੀ ਰੰਗ ਮੰਚ ਦੀਆਂ ਸ਼ਾਨਦਾਰ ਪਿਰਤਾਂ ਪਾਉਣ ਦੇ ਸਮਰੱਥ ਹੋਣ ਦੀ ਆਸ ਬੱਝੀ ਹੈ| 


ਪੰਜਾਬ  ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਸ਼ਰਨ ਸਿੰਘ ਦੀ ਧੀ, ਡਾ. ਅਰੀਤ ਨੇ ਕਿਹਾ ਕਿ ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ਤੱਕ ਮੈਂ, ਮੇਰੀ ਭੈਣ ਡਾ. ਨਵਸ਼ਰਨ ਅਤੇ ਡਾ. ਅਤੁਲ ਨੇ  ਜਿਵੇਂ ਇਨਕਲਾਬੀ ਰੰਗ ਮੰਚ ਮੁਹਿੰਮ ਵਿੱਚ ਲੋਕਾ ਦਾ ਉਤਸ਼ਾਹੀ ਹੁੰਗਾਰਾ ਤੱਕਿਆ ਹੈ ਉਸ ਤੋਂ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਭਾਵੇਂ ਸਾਡੇ ਪਾਪਾ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਆਉਣ ਵਾਲੇ ਕੱਲ੍ਹ ਅੰਦਰ ਉਨ੍ਹਾਂ ਦੇ ਰੰਗ ਮੰਚ, ਉਨ੍ਹਾਂ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਅਸਲੀ ਨਾਇਕ, ਲੋਕ, ਇਨਕਲਾਬੀ ਜਨਤਕ ਸ਼ਕਤੀ ਨਵੀਆਂ ਪੈੜਾਂ ਪਾਏਗੀ | 
                                 
ਡਾ. ਅਰੀਤ ਨੇ ਦਲਿਤ ਵਰਗ, ਉਜਾੜੇ ਮੂੰਹ ਆਈ ਕਿਸਾਨੀ, ਪੰਜਾਬ ਦੀ ਜੁਆਨੀ ਅਤੇ ਔਰਤਾਂ ਨੂੰ ਵਿਸ਼ੇਸ ਤੌਰ ਤੇ ਮੁਖਾਤਬ ਹੁੰਦਿਆਂ ਕਿਹਾ ਕਿ ਇਨ੍ਹਾਂ ਦੀ ਜਾਗਦੀ ਅੱਖ ਵਾਲੀ ਅਤੇ ਆਪਾ ਸਮਰਪਤ ਭਾਵਨਾਂ ਵਾਲੀ ਲੋਕ-ਸ਼ਕਤੀ ਸਾਡੇ ਗਲੇ ਸੜੇ ਸਮਾਜ ਨੂੰ ਮੁੱਢੋਂ ਸੁੱਢੋਂ  ਬਦਲ ਕੇ ਨਵਾਂ ਨਰੋਆ ਅਤੇ ਲੋਕਾਂ ਦੀ ਪੁੱਗਤ ਵਾਲਾ ਸਮਾਜ, ਸਿਰਜਣ ਦੀ ਸਮਰੱਥਾ ਰੱਖਦੀ ਹੈ | 

ਪਲਸ ਮੰਚ ਦੇ ਜਨਰਲ, ਸਕੱਤਰ ਕੰਵਲਜੀਤ ਖੰਨਾ ਨੇ ਪੰਜਾਬ ਦੀ ਸਮੁੱਚੇ ਰੰਗ ਮੰਗ ਅਤੇ ਉਸਦੀ ਮੱਦਦ 'ਤੇ ਨਿੱਤਰੇ ਲੋਕ -ਹਿੱਸਿਆਂ ਵੱਲੋਂ ਇਨਕਲਾਬੀ ਰੰਗ ਮੰਚ ਦਿਹਾੜਾ ਹਰ ਵਰ੍ਹੇ ਮਨਾਉਣ ਦੀ ਪਿਰਤ ਨੂੰ ਪੱਕੇ ਪੈਰੀਂ  ਕਰਨ ਬਾਰੇ ਅਹਿਦ ਪੜ੍ਹਿਆ | ਭਰੇ ਪੰਡਾਲ ਨੇ ਦੋਵੇਂ ਬਾਹਵਾਂ ਖੜ੍ਹੀਆਂ ਕਰਕੇ, ਤਾੜੀਆਂ ਅਤੇ ਨਾਅਰਿਆਂ ਦੀ ਗੂੰਜ 'ਚ ਅਹਿਦ ਲਿਆ ਕਿ ਗੁਰਸ਼ਰਨ ਸਿੰਘ ਦੇ ਨਾਟ-ਸੰਸਾਰ ਦੀ ਅਮਿਟ ਦੇਣ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ  ਜਾਵੇਗਾ | ਗੁਰਸ਼ਰਨ ਸਿੰਘ ਦਾ ਰੰਗ ਮੰਚ ਅਜੋਕੇ ਮਲਕ ਭਾਗੋਆਂ ਨਾਲੋਂ ਲਕੀਰ ਖਿੱਚ ਕੇ ਚੱਲੇਗਾ ਜਿਹੜੇ ਕਿਰਤੀ ਲੋਕਾਂ, ਮੁਲਕ ਦੇ ਕੁਦਰਤੀ ਮਾਲ-ਖਜਾਨਿਆਂ ਅਤੇ ਕਲਾ-ਕੌਸ਼ਲਤਾ ਨੂੰ ਦੇਸ਼ੀ-ਵਿਦੇਸ਼ੀ ਧੜਵੈਲਾਂ ਅੱਗੇ ਪਰੋਸ ਕੇ ਮੁਲਕ ਨੂੰ ਭੁੱਖ-ਨੰਗ, ਗਰੀਬੀ, ਮਹਿੰਗਾਈ, ਕਰਜੇ, ਬੇਰੁਜ਼ਗਾਰੀ, ਸਿੱਖਿਆ ਸਿਹਤ ਦੇ ਉਧਾਲੇ, ਖੁਦਕੁਸ਼ੀਆਂ, ਜਮਹੂਰੀ ਹੱਕਾਂ ਦੇ ਘਾਣ ਅਤੇ ਅੰਨ੍ਹੇ ਜਬਰ  ਦੇ ਮੂੰਹ ਧੱਕ ਰਹੇ ਹਨ | 










ਇਸ ਮੌਕੇ ਗੁਰਸ਼ਰਨ ਸਿੰਘ ਦੀ ਵੱਡੀ ਬੇਟੀ ਨਵਸ਼ਰਨ, ਉਨ੍ਹਾਂ ਦੇ ਜੀਵਨ ਸਾਥੀ ਅਤੁਲ, ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਸ੍ਰੀਮਤੀ ਕੈਲਾਸ਼ ਕੌਰ ਭਾਅ ਜੀ ਦੀ ਭੈਣ ਮਹਿੰਦਰ ਕੌਰ, ਬਹਿਨੋਈ ਅਤੇ ਉੱਘੇ ਵਿਦਵਾਨ  ਪ੍ਰੋ. ਰਣਧੀਰ ਸਿੰਘ ਅਤੇ ਦੋਹਤਰੀ ਨੇ ਜਦੋਂ ਗੁਰਸ਼ਰਨ ਸਿੰਘ ਹੋਰਾਂ ਦੀ ਤਸਵੀਰ ਨੂੰ ਇਨਕਲਾਬੀ ਅੰਦਾਜ ਦੇ ਫੁੱਲ ਭੇਂਟ ਕੀਤੇ ਤਾਂ ਸਾਰਾ ਮਾਹੋਲ ਅੰਬਰ ਛੋਂਹਦੇ ਨਆਰਿਆ ਨਾਲ ਗੂੰਜ ਉੱਠਿਆ : 'ਗੁਰਸ਼ਰਨ ਭਾਅ ਜੀ ਦਾ ਕਾਜ ਅਧੂਰਾ - ਲਾ ਕੇ ਜ਼ਿੰਦੜੀਆਂ ਕਰਾਂਗੇ ਪੂਰਾ' ਇਨਕਲਾਬੀ ਰੰਗ ਮੰਚ ਦਿਹਾੜਾ - ਜਿੰਦਾਬਾਦ |

ਪਲਸ ਮੰਚ ਦੇ ਸਹਾਇਕ ਸਕੱਤਰ ਮਾਸਟਰ ਤਰਲੋਚਨ ਸਿੰਘ ਨੇ ਦਸਤਾਵੇਜੀ  ਫਿਲਮਸਦਾ ਸਫਰ ਤੇ ਦੀ ਪਰਦਾਪੇਸ਼ੀ ਬਾਰੇ ਬੋਲਦਿਆਂ ਇਸ ਨੂੰ ਪੰਜਾਬ ਦੇ ਹਰ ਕੋਨੇ ਤੱਕ ਲਿਜਾਣ ਲਈ ਸਮੂਹਿਕ ਉੱਦਮਾਂ ਦੀ ਅਪੀਲ ਕੀਤੀ | ਇੱਕ ਘੰਟੇ ਦੀ ਫਿਲਮ  ਨੇ ਸਮ੍ਹਾਂ ਬੰਨ੍ਹ ਦਿੱਤਾ | ਸਾਹ ਰੋਕ ਕੇ ਵੇਖਦੇ ਦਰਸ਼ਕਾਂ ਨੇ  ਫਿਲਮ ਸ਼ੋਅ ਉਪਰੰਤ ਤਾੜੀਆਂ ਦੀ ਗੂੰਜ ਨਾਲ ਇਸ ਉੱਦਮ ਦਾ ਸਵਾਗਤ ਕੀਤਾ | 

ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ) 'ਖੂਹ',  ਅਦਾਕਾਰ ਮੰਚ ਮੁਹਾਲੀ  (ਡਾ. ਸਾਹਿਬ ਸਿੰਘ) 'ਟੁੰਡਾ ਹੌਲਦਾਰ', ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) 'ਧਮਕ ਨਗਾਰੇ ਦੀ', ਸੁਚੇਤਕ ਰੰਗ ਮੰਚ ਮੁਹਾਲੀ (ਅਨੀਤਾ ਸ਼ਬਦੀਸ਼) ਵੱਲੋਂ ਐਕਸ਼ਨ ਗੀਤ 'ਮਸ਼ਾਲਾ ਬਾਲਕੇ ਚੱਲਣਾ' ਅਤੇ 'ਹਮ ਜੰਗੇ ਅਵਾਮੀ ਸੇ ਕੁਹਰਾਮ ਮਚਾ ਦੇਂਗੇ' ਪੇਸ਼ ਹੋਏ | 


ਅਹਿਮਦਾਬਾਦ (ਗੁਜਰਾਤ) ਤੇਂ ਆਏ ਹੋਏ ਵਿਨੈ ਨੇ ਨਿਵੇਕਲੇ ਅੰਦਾਜ਼ 'ਚ  ਗੀਤਾਂ ਰਾਹੀਂ ਸ਼ਰਧਾ ਦੇ ਫੁੱਲ ਜਿਵੇਂ  ਭੇਂਟ ਕੀਤੇ ਉਨ੍ਹਾਂ ਦੀ ਮਹਿਕ ਸਰੋਤਿਆਂ ਲਈ ਅਭੁੱਲ ਰਹੇਗੀ | ਜੁਗਰਾਜ ਧੌਲਾ, ਲੋਕ ਸੰਗੀਤ ਮੰਡਲੀ (ਧੌਲਾ), ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ, ਲੋਕ  ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਅਤੇ ਬਲਕਰਨ ਬੱਲ ਨੇ ਗੀਤ -ਸੰਗੀਤ ਰਾਹੀਂ ਸਰੋਤਿਆਂ ਨੂੰ ਕੀਲ ਰੱਖਿਆ ਕਿਉਂਕਿ ਉਹਨਾਂ ਦੇ ਬੋਲਾਂ, ਸੁਰਾਂ ਅਤੇ ਸੰਗੀਤ ਵਿੱਚ ਭਾਅ ਜੀ ਦੀ ਰੂਹ ਧੜਕਦੀ ਸੀ | 
ਜਨਤਕ ਹੜ੍ਹ ਰੂਪੀ ਇਸ ਸਮਾਗਮ ਦਾ ਜਾਬਤਾ ਦੇਖਿਆਂ ਹੀ ਬਣਦਾ ਸੀ | ਕਿTੁਂਕਿ ਵੱਡੀ ਗਿਣਤੀ ਵਿਚ ਔਰਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਦਾ ਰੰਗ ਕਰਮੀਆਂ ਦੇ ਅੰਗ - ਸੰਗ ਹੋਣਾ ਪੰਜਾਬ ਅੰਦਰ ਸੁਲੱਖਣੇ ਵਰਤਾਰੇ ਦੀ ਝਲਕ ਹੈ| 


ਜਿਕਰਯੋਗ ਹੈ ਕਿ ਇਸ ਮਹਾਂ ਸਭਿਆਚਾਰਕ ਉਤਸਵ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ  ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਦਾਲ-ਰੋਟੀ, ਜਲੇਬੀਆਂ ਅਤੇ ਚਾਹ-ਪਾਣੀ ਦੇ ਲੰਗਰ ਦਾ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ 'ਚ ਬੰਦੋਬਸਤ ਕੀਤਾ ਹੋਇਆ ਸੀ |  ਇਸ ਲੰਗਰ ਵਿੱਚ ਪੰਜਾਬ ਦੇ ਸਮੂਹ ਲੋਕਾਂ ਨੇ ਆਟਾ, ਦਾਲ, ਚੀਨੀ ਆਦਿ ਵਿੱਚ ਜਨਤਕ ਤੌਰ ਤੇ ਭਰਵਾਂ ਯੋਗਦਾਨ ਪਾਇਆ ਜਿਸ ਦੀ ਪਕਾਈ ਦਾ ਮੰਗ ਬੀਤੇ ਤਿੰਨ ਦਿਨਾਂ ਤੋਂ ਬਰਨਾਲਾ ਅਤੇ ਚੰਡੀਗੜ੍ਹ ਵਿਖੇ ਇੱਕੋ ਸਮੇਂ ਚੱਲ ਰਿਹਾ  ਸੀ | 


ਅਮੋਲਕ ਸਿੰਘ ਪ੍ਰਧਾਨ (ਪਲਸ ਮੰਚ)  Mob: 94170-76735
ਕੰਵਲਜੀਤ ਖੰਨਾ ਜਨ: ਸਕੱਤਰ (ਪਲਸ ਮੰਚ)

Wednesday, September 26, 2012

                                         27 ਸਤੰਬਰ : ਗੁਰਸ਼ਰਨ ਭਾਅ ਜੀ ਦੀ ਬਰਸੀ 'ਤੇ

                                   ਜਾਰੀ ਰਹੇਗਾ ਇਨਕਲਾਬੀ ਰੰਗ ਮੰਚ ਦਿਹਾੜੇ ਦਾ ਸਫ਼ਰ
                                                                 

ਰੰਗ ਮੰਚ ਦੇ ਮਹਾਂਨਾਇਕ, ਇਨਕਲਾਬੀ ਜਮਹੂਰੀ ਲਹਿਰ ਦੇ ਥੰਮ੍ਹ, ਮਾਰਕਸੀ ਵਿਚਾਰਧਾਰਾ ਦੇ ਪ੍ਰਤੀਬੱਧਤ, ਨਿਹਚਾਵਾਨ ਸੰਗਰਾਮੀਏਂ, 'ਕਲਾ ਲੋਕਾਂ ਦੀ ਮੁਕਤੀ ਲਈ' ਦੇ ਸੰਕਲਪ ਦੇ ਦ੍ਰਿੜ੍ਹ ਮਸ਼ਾਲਚੀ ਅਤੇ ਬਰਾਬਰੀ ਭਰੇ ਨਿਜ਼ਾਮ ਦੀ ਸਿਰਜਣਾ ਲਈ ਸਦਾ ਸਫ਼ਰ ਤੇ ਰਹੇ ਗੁਰਸ਼ਰਨ ਭਾਅ ਜੀ ਦਾ ਅੰਤਿਮ ਵਿਦਾਇਗੀ ਦਾ ਦਿਹਾੜਾ 27 ਸਤੰਬਰ, ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਮਨਾਇਆ ਜਾਣਾ ਪੰਜਾਬ ਦੀ ਲੋਕ-ਪੱਖੀ ਇਨਕਲਾਬੀ ਸਾਹਿਤਕ ਅਤੇ ਸਭਿਆਚਾਰਕ ਲਹਿਰ ਅੰਦਰ ਨਵਾਂ ਅਤੇ ਬੁਲੰਦ ਰੌਸ਼ਨ ਮਿਨਾਰ ਉਸਾਰਨ ਦਾ ਸੁਲੱਖਣਾ ਵਰਤਾਰਾ ।

ਬੀਤੇ ਵਰ੍ਹੇ 27 ਸਤੰਬਰ ਨੂੰ ਜਿਸਮਾਨੀ ਤੌਰ 'ਤੇ ਅੰਤਿਮ ਵਿਦਾਇਗੀ ਲੈ ਕੇ ਆਪਣੇ ਹਮਰਾਹੀਆਂ ਹੱਥ ਪ੍ਰਤੀਬੱਧਤ ਰੰਗ ਮੰਚ ਦੀ ਮਸ਼ਾਲ ਸੌਂਪ ਕੇ ਗਏ ਗੁਰਸ਼ਰਨ ਸਿੰਘ ਦੇ ਸੁਪਨਿਆਂ, ਆਦਰਸ਼ਾਂ ਅਤੇ ਅਕੀਦਿਆਂ ਲਈ ਸਮਰਪਤ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਇਸਦੇ ਸੰਗੀ ਸਾਥੀ 27 ਸਤੰਬਰ ਤੋਂ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਲਈ ਪੰਜਾਬ ਦੇ ਕੋਨੇ ਕੋਨੇ ਅੰਦਰ ਫੈਲ ਗਏ ਹਨ।

16 ਸਤੰਬਰ 1929 ਨੂੰ ਜਨਮੇ ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਇਨਕਲਾਬੀ ਰੰਗ ਮੰਚ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਜੱਦੀ ਘਰ ਅਤੇ ਨਾਲ ਲੱਗਦੇ ਘਰਾਂ ਉਪਰ ਦੀਪ-ਮਾਲਾ, ਮੋਮਬੱਤੀਆਂ ਅਤੇ ਮਸ਼ਾਲਾਂ ਬਾਲੀਆਂ ਗਈਆਂ। ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਕੈਲਾਸ਼ ਕੌਰ ਨੇ ਸ਼ਮ੍ਹਾ ਰੌਸ਼ਨ ਕੀਤੀ। ਉਨ੍ਹਾਂ ਦੀ ਧੀ ਡਾ. ਨਵਸ਼ਰਨ ਨੇ ਗੁਰਸ਼ਰਨ ਸਿੰਘ ਦੇ ਮਿਸ਼ਨ ਲਈ ਸਮੂਹ ਰੰਗ ਕਰਮੀਆਂ ਅਤੇ ਮਿਹਨਤਕਸ਼ਾਂ ਦੀ ਮੁਕਤੀ ਲਈ ਜੂਝਣ ਵਾਲਿਆਂ ਨੂੰ ਜੋਟੀ ਪਾ ਕੇ ਤੁਰਨ ਦਾ ਸੱਦਾ ਦਿੱਤਾ। ਗੁਰਸ਼ਰਨ ਸਿੰਘ ਦੇ ਕਰ ਕਮਲਾਂ ਨਾਲ ਜਿਸ ਸੰਸਥਾ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਨਹ ਰੱਖੀ ਗਈ ਉਸਦੇ ਪ੍ਰਧਾਨ ਅਮੋਲਕ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਅਰੀਤ (ਗੁਰਸ਼ਰਨ ਸਿੰਘ ਦੀ ਧੀ), ਗੁਰਸ਼ਰਨ ਭਾਅ ਜੀ ਦੇ ਪੁੱਤਰਾਂ ਤੋਂ ਵੀ ਵੱਧ ਪਿਆਰੇ ਜੁਆਈ ਡਾ. ਅਤੁਲ, ਸਿਰਮੌਰ ਨਾਟਕਕਾਰ ਕੇਵਲ ਧਾਲੀਵਾਲ, ਅੰਮ੍ਰਿਤਸਰ ਅਤੇ ਪੰਜਾਬ ਦੀਆਂ ਸਮੂਹ ਰੰਗ ਟੋਲੀਆਂ ਨੇ ਇਨਕਲਾਬੀ ਰੰਗ ਮੰਚ ਦਾ ਪਰਚਮ ਬੁਲੰਦ ਰੱਖਣ ਦਾ ਅਹਿਦ ਲਿਆ।

ਪਲਸ ਮੰਚ ਵੱਲੋਂ ਮਾਸਟਰ ਤਰਲੋਚਨ ਸਿੰਘ (ਸਹਾਇਕ ਸਕੱਤਰ) ਦੀ ਨਿਰਦੇਸ਼ਨਾ ਹੇਠ ਬਣੀ ਦਸਤਾਵੇਜ਼ੀ ਫਿਲਮ 'ਸਦਾ ਸਫ਼ਰ ਤੇ ਭਾਅ ਜੀ ਗੁਰਸ਼ਰਨ ਸਿੰਘ' ਰਿਲੀਜ਼ ਕੀਤੀ ਗਈ। ਨਾਟਕਾਂ, ਐਕਸ਼ਨ ਗੀਤਾਂ ਅਤੇ ਇਨਕਲਾਬੀ ਸੁਨੇਹੜਿਆਂ ਨਾਲ ਭਰਪੂਰ ਇਸ ਸਮਾਗਮ ਉਪਰੰਤ ਪੰਜਾਬ ਭਰ 'ਚ ਸਭਿਆਚਾਰਕ ਸਰਗਰਮੀਆਂ ਦੀ ਲਾ-ਮਿਸਾਲ ਲਹਿਰ ਚੱਲ ਪਈ।
ਪਲਸ ਮੰਚ ਅਤੇ ਸੰਗੀ ਸਾਥੀਆਂ ਦੀਆਂ ਕੋਈ 60 ਨਾਟ ਅਤੇ ਸੰਗੀਤ ਮੰਡਲੀਆਂ ਨੇ 280 ਪਿੰਡਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਨਅਤੀ ਅਦਾਰਿਆਂ ਅਤੇ ਹੋਰ ਅਦਾਰਿਆਂ ਨੂੰ ਆਪਣੇ ਕਲਾਵੇ ਵਿਚ ਲਿਆ। ਦੋ ਦਰਜ਼ਨ ਦੇ ਕਰੀਬ ਚੋਣਵੇਂ ਸਥਾਨਾਂ 'ਤੇ ਨਮੂਨੇਦਾਰ ਸਮਾਗਮਾਂ ਤੋਂ ਇਲਾਵਾ 280 ਪਿੰਡਾਂ 'ਚ ਨੁੱਕੜ ਨਾਟਕ, ਮਸ਼ਾਲ ਮਾਰਚ, ਇਕੱਤਰਤਾਵਾਂ, ਮੀਟਿੰਗਾਂ, ਇਸ਼ਤਿਹਾਰਾਂ ਆਦਿ ਦੀ ਮਿਸਾਲੀ ਮੁਹਿੰਮ ਠਿੱਲ੍ਹ ਪਈ। ਫਿਲਮ ਸ਼ੋਅ, ਵੱਡ ਆਕਾਰੀ ਸਟੇਜਾਂ 'ਤੇ ਨਾਟਕ, ਗੀਤ-ਸੰਗੀਤ ਆਦਿ ਦਾ ਭਰ ਵਗਦਾ ਸ਼ੂਕਦਾ ਦਰਿਆ ਸਭਿਆਚਾਰਕ ਲਹਿਰ ਦਾ ਵਹਿ ਤੁਰਿਆ। ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕਿਰਤੀ ਪਾਰਟੀ, ਨੌਜਵਾਨ ਭਾਰਤ ਸਭਾ ਆਦਿ ਇਨਕਲਾਬੀ ਲਹਿਰਾਂ ਦੇ ਇਤਿਹਾਸਕ/ਸਭਿਆਚਾਰਕ ਸਫ਼ੇ ਲੋਕਾਂ ਦੇ ਰੂਬਰੂ ਕਰਦੇ ਹੋਏ ਬੁਲਾਰੇ ਰੰਗ ਕਰਮੀਆਂ ਅਤੇ ਸੰਗਰਾਮੀ ਤਬਕਿਆਂ ਦੀ ਜੋਟੀ ਪਾਉਣ ਦਾ ਹੋਕਾ ਦੇਣ ਲੱਗੇ।

ਇਨਕਲਾਬੀ ਰੰਗ ਮੰਚ ਮੁਹਿੰਮ ਸਭ ਤੋਂ ਵੱਧ ਦਰੜੇ ਲੋਕਾਂ, ਨਰਕੀ ਜੀਵਨ ਭੋਗ ਰਹੇ ਔਰਤ ਵਰਗ, ਅਨੇਕਾਂ ਭੰਵਰ ਚੱਕਰਾਂ 'ਚ ਫਸੀ ਜੁਆਨੀ ਅਤੇ ਵਿਸ਼ੇਸ਼ ਕਰਕੇ ਵਿਹੜਿਆਂ ਦੇ ਕਿਰਤੀ ਕਾਮਿਆਂ ਅੱਗੇ ਗੁਰਸ਼ਰਨ ਸਿੰਘ ਦੀ ਅਮਿਟ ਘਾਲਣਾ ਦੇ ਕਿੱਸੇ ਪੇਸ਼ ਕਰਨ ਲੱਗੇ ਪੰਜਾਬ ਅੰਦਰ ਅਜੇਹੀ ਲਹਿਰ ਚੱਲੀ ਕਿ 60 ਟੀਮਾਂ ਦਿਨ ਰਾਤ ਇਕ ਕਰਨ ਦੇ ਬਾਵਜੂਦ ਵੀ ਲੋਕਾਂ ਦੀ ਚਾਰੇ ਪਾਸਿਓਂ ਆ ਰਹੀ ਮੰਗ ਮੁਤਾਬਕ ਸਮਾਗਮ ਕਰ ਸਕਣ ਤੋਂ ਅਸਮਰੱਥ ਦਿਖਾਈ ਦੇਣ ਲੱਗੀਆਂ।

ਮਾਲਵਾ, ਦੋਆਬਾ, ਮਾਝਾ ਦੇ ਕਿੰਨੇ ਹੀ ਖੇਤਰਾਂ ਅੰਦਰ ਚੱਲ ਰਹੀਆਂ ਸਭਿਆਚਾਰਕ ਸਰਗਰਮੀਆਂ ਦੀ ਸਫ਼ਲਤਾ ਦਾ ਵੱਡਾ ਰਾਜ ਬਣਿਆ ਜਨਤਕ ਜਮਹੂਰੀ ਜਥੱਬੇਦੀਆਂ ਵੱਲੋਂ ਪੂਰੇ ਜੋਸ਼-ਖਰੋਸ਼ ਨਾਲ ਮੋਢਾ ਲਾਉਣਾ। ਚੰਡੀਗੜ੍ਹ, ਅੰਮ੍ਰਿਤਸਰ ਅਤੇ ਬਠਿੰਡਾ ਸ਼ਹਿਰਾਂ ਅੰਦਰ ਚੱਲੀ ਸਰਗਰਮੀ ਨੇ ਰੰਗ ਕਰਮੀਆਂ ਨੂੰ ਨਵੇਂ ਪੰਧ ਉਪਰ ਚੱਲਣ ਲਈ ਉਤਸ਼ਾਹਤ ਕੀਤਾ। ਪਹਿਲੀ ਮਈ ਪੰਜਾਬੀ ਭਵਨ, 25 ਜਨਵਰੀ ਦੀ ਨਾਟਕਾਂ ਭਰੀ ਰਾਤ ਅਤੇ ਗ਼ਦਰੀ ਬਾਬਿਆਂ ਦੇ ਮੇਲੇ ਵਾਂਗ ਇੱਕ ਨਵਾਂ ਪੰਨਾ ਬਲਵੰਤ ਗਾਰਗੀ ਓਪਨ ਏਅਰ ਥੀਏਟਰ, ਰੋਜ਼ ਗਾਰਡਨ ਬਠਿੰਡਾ ਵਿਚ ਸਥਾਨਕ ਰੰਗ ਟੋਲੀਆਂ ਦੇ ਸਿਰ ਤੇ ਹੀ ਰਾਤ ਭਰ ਦੇ ਨਾਟਕ ਮੇਲੇ ਦੀ ਨਵ ਸ਼ੁਰੂਆਤ ਹੋਣਾ । ਇਸ ਕੁੱਲ ਸਰਗਰਮੀ 'ਚ ਸਭ ਤੋਂ ਮਹੱਤਵਪੂਰਨ ਪੱਖ , ਹਰ ਵਰ੍ਹੇ ਪਲਸ ਮੰਚ ਅਤੇ ਉਸਦੇ ਸੰਗੀ-ਸਾਥੀਆਂ ਵੱਲੋਂ 27 ਸਤੰਬਰ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਦਾ ਅਹਿਦ ਕਰਨਾ।

ਇਕ ਨਵਾਂ, ਸ਼ਕਤੀਸ਼ਾਲੀ ਅਤੇ ਭਵਿਖਮੁਖੀ ਰੁਝਾਨ ਇਹ ਸਾਹਮਣੇ ਆਇਆ  ਕਿ ਲੰਗਰ ਦੀ ਸੇਵਾ ਗੁਰਸ਼ਰਨ ਸਿੰਘ ਦੇ ਵਡੇਰੇ ਪਰਿਵਾਰ ਨੇ ਆਪ ਓਟ ਲਈ। ਪਰਿਵਾਰ ਨੂੰ ਇਸ ਲਈ ਰਾਜ਼ੀ ਕੀਤਾ ਕਿ ਉਹ ਪਰਿਵਾਰਕ ਤੌਰ 'ਤੇ ਕਰਨ ਦੀ ਬਜਾਏ ਇਹ ਫਰਜ਼ ਉਨ੍ਹਾਂ ਨੂੰ ਅਦਾ ਕਰਨ ਦੇਣ ਜਿਨ੍ਹਾਂ ਲੋਕਾਂ ਲਈ ਉਹ ਆਖਰੀ ਦਮ ਤੱਕ ਸਮਰਪਤ ਰਹੇ ਹਨ। ਇਹ ਜ਼ਿੰਮੇਵਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਅਦਾ ਕੀਤੀ। ਉਹ ਸੈਂਕੜੇ ਪਿੰਡਾਂ ਦੀਆਂ ਸੱਥਾਂ 'ਚ ਗਏ 'ਇਹ ਲਹੂ ਦਿਸਦਾ ' ਨਾਟਕ ਵਿਚ ਗੁਰਸ਼ਰਨ ਸਿੰਘ ਜਿਨ੍ਹਾਂ ਭਾਈ ਲਾਲੋਆਂ ਦੇ ਸਵੈਮਾਣ ਦੀ ਗੱਲ ਕਰਦਾ  ਉਹਨਾਂ ਲਾਲੋਆਂ ਨੇ ਤਿਲ ਫ਼ੁਲ ਇਕੱਠਾ ਕਰਕੇ ਲੰਗਰ ਦੀ ਸੇਵਾ ਕੀਤੀ। ਮਸਲਾ ਦਾਲ, ਰੋਟੀ, ਚਾਹ ਅਤੇ ਜਲੇਬੀਆਂ 15,000 ਦੇ ਕਰੀਬ ਇਕੱਠ ਨੂੰ ਛਕਾਉਣ ਦਾ ਨਹ ਸਗੋਂ ਨਰੋਈਆਂ ਸਭਿਆਚਾਰਕ ਕਦਰਾਂ ਕੀਮਤਾਂ ਸਾਹਮਣੇ ਆ ਰਹੀਆਂ ਹਨ ਕਿ ਗੁਰਸ਼ਰਨ ਸਿੰਘ ਵਾਂਗ ਜਿਹੜੇ ਕਲਮਕਾਰ, ਨਾਟਕਕਾਰ ਲੋਕਾਂ ਦੀ ਨਬਜ਼ ਤੇ ਹੱਥ ਰੱਖਣਗੇ, ਪੰਜਾਬ ਦੇ ਕਮਾਊ ਲੋਕ ਉਨ੍ਹਾਂ ਨੂੰ ਪਲਕਾਂ 'ਤੇ ਬਿਠਾਉਣਾ ਜਾਣਦੇ ਹਨ।

27 ਸਤੰਬਰ ਚੰਡੀਗੜ੍ਹ ਦੇ ਬਾਲ ਭਵਨ ਵਿਚਲੇ ਖੁੱਲ੍ਹੇ ਲਾਅਨ ਤੋਂ ਪੰਜਾਬ ਦੇ ਰੰਗ ਕਰਮੀਆਂ ਅਤੇ ਲੋਕਾਂ ਦਾ ਸੈਲਾਬ ਸਮੋਇਆ ਨਹ ਜਾਣਾ। ਵਿਆਪਕ ਪ੍ਰਬੰਧ ਵੀ ਵਾਰ ਵਾਰ ਧਿਆਨ ਖਿੱਚ ਰਹੇ ਹਨ। ਲਾਈਵ ਪ੍ਰੋਗਰਾਮ ਦੇਖ ਸਕਣਾ ਹੀ ਯਕੀਨੀ ਬਣਾਉਣ ਲਈ ਸਕਰੀਨਾਂ ਦੂਰ ਦੂਰ ਤੱਕ ਲਾਉਣ ਦਾ ਬੰਦੋਬਸਤ ਕੀਤਾ ਜਾ ਰਿਹਾ  ਤਾਂ ਜੋ ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਦੇ ਸਾਗਰ ਰੂਪੀ ਸੰਗਮ ਨੂੰ ਮਾਨਣ ਦਾ ਹਾਸਲ ਹਾਲਤ ਵਿਚ ਸੰਭਵ ਉਪਰਾਲਾ ਹੋ ਸਕੇ।

ਨੰਗੇ ਪੈਰਾਂ ਵਾਲੇ ਸਮਾਪਤ ਰੰਗ ਕਰਮੀ ਦੇ ਸੁਪਨੇ ਸਾਕਾਰ ਕਰਨ ਦਾ ਅਹਿਦ ਲਵੇਗਾ ਭਰਿਆ ਇਕੱਠ ਕਿ ਪੰਜਾਬ ਦੇ ਇਨਕਲਾਬੀ ਰੰਗ ਮੰਚ ਅਤੇ ਦੱਬੇ ਕੁਚਲੇ ਲੋਕਾਂ ਦੀ ਵੇਲ-ਵਲੰਗੜੀ, ਠਾਠਾਂ ਮਾਰਦਾ ਸਾਗਰ ਤੱਕ ਕੇ ਜੇ ਅਜੋਕੇ ਸਮੇਂ ਦੇ ਬਾਬਰਾਂ, ਅਕਬਰਾਂ ਅਤੇ ਉਹਨਾਂ ਦੀ ਚਾਕਰੀ ਕਰਕੇ ਆਪਣੇ ਢਿੱਡ ਭਰਨ ਵਾਲਿਆਂ ਦੇ ਸੱਤ ਕੱਪੜ ਅੱਗ ਲੱਗਦੀ  ਤਾਂ ਲੱਗੇ ਗੁਰਸ਼ਰਨ ਸਿੰਘ ਦੇ ਵਾਰਸ, ਖ਼ੂਬਸੂਰਤ ਸਮਾਜ ਦੀ ਤਸਵੀਰ ਸਿਰਜਣ ਅਤੇ ਉਸ ਵਿਚ ਰੰਗ ਭਰਨ ਅਤੇ ਧਮਕ ਨਗਾਰੇ ਦੀ ਪਾਉਣ ਦਾ ਸਫ਼ਰ ਜਾਰੀ ਰੱਖਣਗੇ।



ਅਮੋਲਕ ਸਿੰਘ
ਸੰਪਰਕ : 94170-76735
 

Sunday, September 23, 2012

RED SALUTE TO GURSHARAN SINGH - THE BUILDER OF REVOLUTIONARY THEATER MOVEMENT

RED SALUTE 

TO SUPREME BUILDER OF 

REVOLUTIONARY THEATER MOVEMENT


Jagraon: 23 Sep:- Thousands of people including a large number of women poured into grain market of this town holding high red flags, banners, mottoes and raising slogans to join the ``Red Salute Gathering” in memory of the supreme builder of revolutionary theatre movement. Gursharan Singh alias Bhai Manna Singh who left this world last year, at 82, after devoting more than half a century of life to hectic revolutionary cultural as well as political life.

The huge gathering full of enthusiasm and emotion which came from all corners of Punjab, travelling long distances, was highly dominated by rural masses who had been enjoying and getting inspired for decades, by reflection of their aspirations, on the stages of a unique but simple variety of theatre, full of revolutionary message and art, contending to surpass each other. 

 
The call for red salute gathering was given by a Shardhanjali Samagam Committee consisting of Jaspal Jassi, Mukhtiar Poohla, Darshan Khatkar and Balwant Makhu.

During two and half hour speeches followed by choreographies and action songs the speakers focused on the theme that Gursharan Singh, the crown of revolutionary theatre movement in Punjab was not merely a man of theatre. His source of inspiration was the ideal of creation of a new society free of exploitation, oppression and discrimination, through a people’s communist revolution i.e. people’s democracy. The ``expert” of theatre in his personality was colored by “red” in his soul. The speakers stressed that Gursharan Singh always came forward boldly to play a revolutionary socio-political role at significant junctures and during challenging situations. He opposed Operation Green Hunt, Emergency, state terrorism and Khalistani terrorism etc. like a thoroughgoing democrat as every communist must be.


The speakers included Jaspal Jassi, Mukhtiar Poohla, Balwant Makhu, Datar Singh, Dr. Areet Kaur daughter of Gursharan Singh and Prof. Randhir Singh a known intellectual and relative of Gursharan Singh.
The stage was conducted by Kanwaljeet Khanna. The gathering made a call to reach Chandigarh on Sep. 27, to join celebrations of Revolutionary Theatre Day, in memory of Gursharan Singh. 
 
Jaspal Jassi, 
Mukhtiar Poohla,
 Darshan Khatkar 
Balwant Makhu.
(9463167923, 9988383608)

ਪ੍ਰਸਿੱਧ ਨਾਟਕਕਾਰ ਕਾਮਰੇਡ ਗੁਰਸ਼ਰਨ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ
 
ਇਨਕਲਾਬੀ ਨਾਹਰਿਆਂ ਦੀ ਗੂੰਜ 'ਚ 
                         ਹਜ਼ਾਰਾਂ ਲੋਕਾਂ ਨੇ ਭੇਟ ਕੀਤੀ ਸੂਹੀ ਸ਼ਰਧਾਂਜਲੀ

ਜਗਰਾਓਂ, 23 ਸਤੰਬਰ-   ਅੱਜ ਜਗਰਾਓਂ ਦੀ ਦਾਣਾ ਮੰਡੀ ਵਿਖੇ ਪੰਜਾਬ ਦੇ ਪ੍ਰਸਿੱਧ ਇਨਕਲਾਬੀ ਨਾਟਕਕਾਰ ਕਾਮਰੇਡ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਈ ਗਈ। ਇਸਦਾ ਸੱਦਾ ਕਾਮਰੇਡ ਜਸਪਾਲ ਜੱਸੀ, ਕਾਮਰੇਡ ਮੁਖਤਿਆਰ ਪੂਹਲਾ, ਕਾਮਰੇਡ ਦਰਸ਼ਨ ਖਟਕੜ ਅਤੇ ਕਾਮਰੇਡ ਬਲਵੰਤ ਮਖੂ 'ਤੇ ਆਧਾਰਤ ਬਣੀ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਦਿੱਤਾ ਗਿਆ। ਇਸ ਸਮੇਂ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਕੋਨੇ ਕੋਨੇ 'ਚੋਂ ਹਜ਼ਾਰਾਂ ਲੋਕ ਪੁੱਜੇ, ਜਿਹਨਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨਾਂ ਤੋਂ ਬਿਨਾ ਔਰਤਾਂ ਨੇ ਵੀ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ। ਸਾਰਾ ਪੰਡਾਲ ਕਲਾ ਨੂੰ ਲੋਕ ਸੰਘਰਸ਼ਾਂ ਦਾ ਹਥਿਆਰ ਬਣਾ ਦੇਣ ਵਾਲੇ ਮਹਾਨ ਇਨਕਲਾਬੀ ਕਲਾਕਾਰ ਕਾਮਰੇਡ ਗੁਰਸ਼ਰਨ ਸਿੰਘ ਨੂੰ ਸਮਰਪਤ ਨਾਅਰਿਆਂ, ਮਾਟੋਆਂ ਅਤੇ ਲਾਲ ਝੰਡਿਆਂ ਨਾਲ ਸਜਿਆ ਹੋਇਆ ਸੀ। ਸਮਾਗਮ ਨੂੰ ਸੰਬੋਧਨ ਕਰਨ ਵਾਲੇ ਸਾਰੇ ਬੁਲਾਰਿਆਂ ਨੇ ਕਾਮਰੇਡ ਗੁਰਸ਼ਰਨ ਸਿੰਘ ਦੀ ਇਨਕਲਾਬੀ ਰੰਗਮੰਚ ਨੂੰ ਦੇਣ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਮਹਾਨ ਕਲਾਕਾਰ ਨੇ ਇਨਕਲਾਬੀ ਰੰਗਮੰਚ ਦੀ ਇਨਕਲਾਬੀ ਸੇਧ ਨਿਰਧਾਰਤ ਕਰਦਿਆਂ ਇਸਨੂੰ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਕ ਸੰਘਰਸ਼ਾਂ ਨਾਲ ਜੋੜਿਆ ਅਤੇ ਇਨਕਲਾਬੀ ਕਲਾਕਾਰਾਂ ਦੇ ਪੂਰਾਂ ਦੇ ਪੂਰ ਤਿਆਰ ਕੀਤੇ, ਜਿਹੜੇ ਲੋਕ-ਵਿਰੋਧੀ ਹਕੂਮਤਾਂ ਦੇ ਦੰਭੀ ਕਿਰਦਾਰ ਨੂੰ ਬੇਪਰਦ ਕਰਨ ਵਾਲੇ ਅਤੇ ਜਮਾਤੀ, ਜਾਤੀ, ਧਾਰਮਿਕ ਅਤੇ ਲਿੰਗੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੇ ਖਿਲਾਫ ਲਿਖੇ ਉਹਨਾਂ ਦੇ ਨਾਟਕਾਂ ਨੂੰ ਵੱਡੀ ਪੱਧਰ 'ਤੇ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਗੁਰਸ਼ਰਨ ਸਿੰਘ ਭਾਅ ਜੀ ਦਾ ਮੌਜੂਦਾ ਲੁਟੇਰੇ ਅਤੇ ਧੱਕੜ ਪ੍ਰਬੰਧ ਨੂੰ ਬਦਲ ਕੇ ਸੱਚੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਵਾਲਾ ਸਮਾਜ ਸਿਰਜਣ ਦਾ ਸੱਦਾ ਦੇ ਰਹੇ ਹਨ। 

ਕਾਮਰੇਡ ਗੁਰਸ਼ਰਨ ਸਿੰਘ ਦੇ ਬਹੁਪੱਖੀ ਰੋਲ ਨੂੰ ਯਾਦ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਹ ਲੋਕਾਂ ਦੇ ਦੁੱਖਾਂ ਅਤੇ ਮੁਸੀਬਤਾਂ ਦੀ ਅਸਲ ਜੜ• ਮੌਜੂਦਾ ਸੰਸਾਰ ਸਾਮਰਾਜਵਾਦੀ ਪ੍ਰਬੰਧ ਦਾ ਦਰੁਸਤ ਅਤੇ ਇਨਕਲਾਬੀ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਕੋਲ ਹੀ ਹੋਣ ਵਿੱਚ ਅਥਾਹ ਨਿਸਚਾ ਰੱਖਦੇ ਸਨ, ਜਿਸ ਕਰਕੇ ਉਹ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਸਬੰਧਤ ਸੁਆਲਾਂ ਨਾਲ ਗਹਿਰਾ ਲਗਾਅ ਰੱਖਦੇ ਸਨ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਦੀ ਅਗਵਾਈ ਵਿੱਚ ਇਨਕਲਾਬ ਰਾਹੀਂ ਲੋਕਾਂ ਦੀ ਪੁੱਗਤ ਵਾਲਾ ਲੋਕਾਸ਼ਾਹੀ ਰਾਜ ਸਿਰਜ ਕੇ ਸਮਾਜਵਾਦ ਅਤੇ ਸਾਂਝੀਵਾਲਤਾ ਵਾਲੇ ਸਮਾਜ ਦੀ ਸਥਾਪਨਾ ਵਿੱਚ ਯਕੀਨ ਰੱਖਦੇ ਸਨ ਅਤੇ ਇਉਂ ਉਹ ਮਹਾਨ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਸਨ। 

ਇਸ ਤੋਂ ਇਲਾਵਾ ਦੇਸ਼ ਦੀ ਵਰਤਮਾਨ ਆਰਥਿਕ-ਰਾਜਨੀਤਕ ਹਾਲਤ ਬਾਰੇ ਟਿੱਪਣੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਰਾਹੀਂ ਲੋਕਾਂ ਨੂੰ ਵੱਡੀ ਪੱਧਰ 'ਤੇ ਉਜਾੜਨ, ਛੋਟੀ ਸਨਅੱਤ, ਖੇਤੀਬਾੜੀ ਅਤੇ ਪਰਚੂਨ ਵਪਾਰ ਨੂੰ ਤਬਾਹ ਕਰਕੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਮਾਲਾ-ਮਾਲ ਕਰਨ ਅਤੇ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਕਾਲੇ ਕਾਨੂੰਨਾਂ ਅਤੇ ਹਕੂਮਤੀ ਜਬਰ ਰਾਹੀਂ ਦਬਾਉਣ, ਵਿਸ਼ੇਸ਼ ਕਰ ਇਨਕਲਾਬੀ ਸ਼ਕਤੀਆਂ ਅਤੇ ਆਦਿਵਾਸੀ ਲੋਕਾਂ ਦੀ ਟਾਕਰਾ ਲਹਿਰ ਨੂੰ ਕੁਚਲਣ ਦੇ ਰਾਹ ਪਏ ਹੋਏ ਹਨ, ਜਿਸ ਕਰਕੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਹਾਕਮ ਜਮਾਤਾਂ ਦੇ ਭ੍ਰਿਸ਼ਟਾਚਾਰ ਦੇ ਨਿਰੰਤਰ ਹੋ ਰਹੇ ਘੁਟਾਲਿਆਂ ਤੋਂ ਪਹਿਲਾਂ ਹੀ ਸਤੇ ਹੋਏ ਸਮੁੱਚੇ ਦੇਸ਼ ਦੇ ਲੋਕ ਹੋਰ ਵੀ ਜ਼ਿਆਦਾ ਬੇਚੈਨ ਹੋ ਚੁੱਕੇ ਹਨ। ਲੋਕਾਂ 'ਤੇ ਨਹੱਕੇ ਹਮਲਿਆਂ ਖਿਲਾਫ ਸਭ ਤੋਂ ਵੱਧ ਜੀਅ-ਜਾਨ ਨਾਲ ਜੂਝ ਰਹੇ ਕਮਿਊਨਿਸਟ ਇਨਕਲਾਬੀ, ਹਕੂਮਤੀ ਅੱਤਿਆਚਾਰ ਅਤੇ ਗੈਰ-ਸਰਕਾਰੀ ਹਿੰਸਕ ਗਰੋਹਾਂ ਦੇ ਹਮਲਿਆਂ ਦਾ ਚੁਣਵਾਂ ਨਿਸ਼ਾਨਾ ਬਣੇ ਹੋਏ ਹਨ। ਨਾ ਸਿਰਫ ਕਮਿਊਨਿਸਟ ਇਨਕਲਾਬੀਆਂ ਦੇ ਪੁਲਸ ਮੁਕਾਬਲੇ ਬਣਾਏ ਜਾ ਰਹੇ ਹਨ ਸਗੋਂ ਲੋਕ-ਪੱਖੀ ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ ਤੱਕ ਨੂੰ ਫਾਂਸੀਆਂ ਅਤੇ ਉਮਰ ਕੈਂਦਾਂ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਸਾਰੇ ਬੁਲਾਰਿਆਂ ਨੇ ਲੋਕਾਂ ਨੂੰ ਦੇਸ਼ ਅੰਦਰ ਮੌਜੂਦਾ ਸਿਆਸੀ-ਆਰਥਿਕ ਸੰਕਟ ਤੋਂ ਸਦਾ ਲਈ ਨਿਜਾਤ ਪਾਉਣ ਵਾਸਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ।
 
ਇਸ ਸਮਾਗਮ ਨੂੰ ਸ਼ਰਧਾਂਜਲੀ ਸਮਾਗਮ ਕਮੇਟੀ ਨਾਲ ਸਬੰਧਤ ਕਾਮਰੇਡ ਜਸਪਾਲ ਜੱਸੀ, ਮੁਖਤਿਆਰ ਪੂਹਲਾ, ਬਲਵੰਤ ਮਖੂ, ਦਾਤਾਰ ਸਿੰਘ ਤੋਂ ਇਲਾਵਾ ਕਾਮਰੇਡ ਗੁਰਸ਼ਰਨ ਸਿੰਘ ਦੀ ਬੇਟੀ ਡਾ. ਅਰੀਤ ਅਤੇ ਪ੍ਰਸਿੱਧ ਚਿੰਤਕ ਪ੍ਰੋ. ਰਣਧੀਰ ਸਿੰਘ ਨੇ ਵੀ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਕੰਵਲਜੀਤ ਖੰਨਾ ਦੁਆਰਾ ਕੀਤਾ ਗਿਆ। ਇਸ ਸਮੇਂ ਇਨਕਲਾਬੀ ਗੀਤਾਂ 'ਤੇ ਆਧਾਰਤ ਜੋਸ਼-ਭਰਪੂਰ ਕੋਰੀਓਗਰਾਫੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਨਕਲਾਬੀ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ, ਜਿਥੇ ਵੱਡੀ ਪੱਧਰ 'ਤੇ ਲੋਕਾਂ ਨੇ ਖਰੀਦਦਾਰੀ ਕੀਤੀ। ਮੰਚ ਦੇ ਇੱਕ ਪਾਸੇ ਕਾਮਰੇਡ ਗੁਰਸ਼ਰਨ ਸਿੰਘ ਦੀ ਇੱਕ ਵੱਡੀ ਫੋਟੋ ਉਪਰ ਵੱਖ ਵੱਖ ਜਨਤਕ ਜਥੇਬੰਦੀਆਂ, ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਨੁਮਾਇੰਦਿਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲ ਬਰਸਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੇ ਅਖੀਰ ਵਿੱਚ 27 ਸਤੰਬਰ ਰਾਤ ਨੂੰ ਚੰਡੀਗੜ• ਵਿਖੇ ਮਨਾਏ ਜਾ ਰਹੇ ਕਾਮਰੇਡ ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗਮੰਚ ਦਿਵਸ ਉੱਤੇ ਪੰਜਾਬ ਦੇ ਸਮੂਹ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ।
 
ਵੱਲੋਂ
ਜਸਪਾਲ ਜੱਸੀ, ਮੁਖਤਿਆਰ ਪੂਹਲਾ, ਦਰਸ਼ਨ ਖਟਕੜ, ਬਲਵੰਤ ਮਖੂ
(94631 76932, 9983 83608)

RED SALUTE TO GURSHARAN SINGH - THE BUILDER OF REVOLUTIONARY THEATER MOVEMENT

Red Salute to Supreme builder of Revolutionary Theatre movement

Jagraon: 23 Sep:- Thousands of people including a large number of women poured into grain market of this town holding high red flags, banners, mottoes and raising slogans to join the ``Red Salute Gathering” in memory of the supreme builder of revolutionary theatre movement. Gursharan Singh alias Bhai Manna Singh who left this world last year, at 82, after devoting more than half a century of life to hectic revolutionary cultural as well as political life.

The huge gathering full of enthusiasm and emotion which came from all corners of Punjab, travelling long distances, was highly dominated by rural masses who had been enjoying and getting inspired for decades, by reflection of their aspirations, on the stages of a unique but simple variety of theatre, full of revolutionary message and art, contending to surpass each other. 
 
The call for red salute gathering was given by a Shardhanjali Samagam Committee consisting of Jaspal Jassi, Mukhtiar Poohla, Darshan Khatkar and Balwant Makhu.

During two and half hour speeches followed by choreographies and action songs the speakers focused on the theme that Gursharan Singh, the crown of revolutionary theatre movement in Punjab was not merely a man of theatre. His source of inspiration was the ideal of creation of a new society free of exploitation, oppression and discrimination, through a people’s communist revolution i.e. people’s democracy. The ``expert” of theatre in his personality was colored by “red” in his soul. The speakers stressed that Gursharan Singh always came forward boldly to play a revolutionary socio-political role at significant junctures and during challenging situations. He opposed Operation Green Hunt, Emergency, state terrorism and Khalistani terrorism etc. like a thoroughgoing democrat as every communist must be.

The speakers included Jaspal Jassi, Mukhtiar Poohla, Balwant Makhu, Datar Singh, Dr. Areet Kaur daughter of Gursharan Singh and Prof. Randhir Singh a known intellectual and relative of Gursharan Singh.
The stage was conducted by Kanwaljeet Khanna. The gathering made a call to reach Chandigarh on Sep. 27, to join celebrations of Revolutionary Theatre Day, in memory of Gursharan Singh. 
 
Jaspal Jassi, Mukhtiar Poohla, Darshan Khatkar and Balwant Makhu.
(9463167923, 9988383608)

Saturday, September 15, 2012

ਸਦਾ ਸਫ਼ਰ 'ਤੇ ਰਹੇ ਗੁਰਸ਼ਰਨ ਭਾਅ ਜੀ


ਜਨਮ ਅਤੇ ਵਿਦਾਇਗੀ ਦਿਹਾੜਾ ਸਮਾਰੋਹ 'ਤੇ ਵਿਸ਼ੇਸ਼
ਸਦਾ ਸਫ਼ਰ 'ਤੇ ਰਹੇ ਗੁਰਸ਼ਰਨ ਭਾਅ ਜੀ
-ਅਮੋਲਕ ਸਿੰਘ

 
16 ਸਤੰਬਰ ਅਤੇ 27 ਸਤੰਬਰ, ਜਨਮ ਅਤੇ ਵਿਦਾਇਗੀ ਦੇ ਦੋਵੇਂ ਦਿਹਾੜੇ ਇਨਕਲਾਬੀ ਰੰਗ ਮੰਚ ਦੇ ਇਤਿਹਾਸ ਅੰਦਰ ਕਦੇ ਨਾ ਛਿਪਣ ਵਾਲੇ ਸੂਰਜ ਗੁਰਸ਼ਰਨ ਭਾਅ ਜੀ ਦੇ ਨਾਂਅ ਹੋ ਗਏ ਹਨ।

16 ਸਤੰਬਰ 1929 ਨੂੰ ਮੁਲਤਾਨ 'ਚ ਪੈਦਾ ਹੋਏ ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ ਉਹਨਾਂ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ ਅੰਮ੍ਰਿਤਸਰ ਵਿਖੇ ਪ੍ਰਤੀਬੱਧਤ ਲੋਕ-ਧਾਰਾ ਨਾਲ ਜੁੜੇ ਰੰਗ ਮੰਚ ਦੇ ਦਿਹਾੜੇ ਵਜੋਂ ਮਨਾਇਆ ਜਾਣਾ ਪੰਜਾਬ ਅੰਦਰ ਰੰਗ ਮੰਚ ਦੀ ਭਵਿੱਖਮਈ ਦਿਸ਼ਾ ਵੱਲ ਸੁਲੱਖਣਾ ਵਰਤਾਰਾ ਹੈ। ਪਲਸ ਮੰਚ ਸਮੇਤ ਨਾਮਵਰ ਨਾਟਕਕਾਰ ਕੇਵਲ ਧਾਲੀਵਾਲ, ਅੰਮ੍ਰਿਤਸਰ ਅਤੇ ਪੰਜਾਬ ਭਰ ਦੀਆਂ ਦਰਜਨਾਂ ਰੰਗ ਟੋਲੀਆਂ ਨੂੰ ਇਸ ਮੁਹਿੰਮ ਦਾ ਆਗਾਜ਼ ਕਰਨ ਦਾ ਮਾਣ ਹਾਸਲ ਹੈ।

ਪੰਜਾਬ ਦੀਆਂ 50 ਤੋਂ ਵੱਧ ਨਾਟ ਅਤੇ ਸੰਗੀਤ ਮੰਡਲੀਆਂ ਵੱਲੋਂ 16 ਸਤੰਬਰ ਸ਼ਾਮ 5 ਵਜੇ ਗੁਰਸ਼ਰਨ ਭਾਅ ਜੀ ਦੇ ਘਰ ਜੁੜ ਕੇ ਦੀਪ ਮਾਲਾ, ਮਸ਼ਾਲਾਂ, ਨਾਟਕਾਂ, ਗੀਤਾਂ ਅਤੇ ਵਿਚਾਰ-ਚਰਚਾਵਾਂ ਨਾਲ ਪੰਜਾਬ ਭਰ 'ਚ ਇਨਕਲਾਬੀ ਰੰਗ ਮੰਚ ਦੀ ਦਸ ਰੋਜ਼ਾ ਮੁਹਿੰਮ ਨਿਰੰਤਰ ਚਲਾਉਣ ਦਾ ਨਗਾਰੇ ਚੋਟ ਲਗਾ ਕੇ ਐਲਾਨ ਪੰਜਾਬ ਦੇ ਰੰਗ ਮੰਚ ਦੇ ਸਫ਼ੇ 'ਤੇ ਨਵਾਂ ਅਧਿਆਇ ਜੋੜੇਗਾ। ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਉਸ ਦੀਆਂ ਸੰਗੀ-ਸਾਥੀ ਸੰਸਥਾਵਾਂ ਵੱਲੋਂ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ ਤੋਂ ਆਰੰਭੀ ਜਾ ਰਹੀ ਇਹ ਸਭਿਆਚਾਰਕ ਮੁਹਿੰਮ ਉਹਨਾਂ ਦੀ ਅੰਤਮ ਵਿਦਾਇਗੀ ਵਾਲੇ ਦਿਨ 27 ਸਤੰਬਰ ਸ਼ਾਮ 4 ਵਜੇ ਬਾਲ ਭਵਨ ਚੰਡੀਗੜ
ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਮਨਾ ਕੇ ਆਪਣੀ ਚਰਮ ਸੀਮਾ ਛੋਹੇਗੀ।

ਮੁਹਿੰਮ ਨੇ ਪੰਜਾਬ ਦੀਆਂ ਸਮੂਹ ਸਹਿਤਕ/ਸਭਿਆਚਾਰਕ, ਤਰਕਸ਼ੀਲ, ਜਮਹੂਰੀ, ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ, ਮੁਲਾਜ਼ਮ, ਔਰਤ ਅਤੇ ਲੋਕ-ਹਿਤੈਸ਼ੀ ਜਨਤਕ ਸੰਸਥਾਵਾਂ ਨੂੰ ਇਸ ਮੁਹਿੰਮ ਅਤੇ ਯਾਦਗਾਰੀ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ ਵਾਸਤੇ ਭਰਵੇਂ ਸਹਿਯੋਗ ਦੀ ਅਪੀਲ ਕੀਤੀ ਹੈ। ਅਪੀਲ ਦੇ ਨਤੀਜੇ ਵਜੋਂ ਪੰਜਾਬ ਦੇ 200 ਤੋਂ ਵੱਧ ਪਿੰਡਾਂ ਅੰਦਰ ਸਮਾਗਮਾਂ ਦੀ ਲੜੀ ਮਿੱਥੇ ਸਮੇਂ ਤੋਂ ਵੀ ਪਹਿਲਾਂ ਹੀ ਆਰੰਭੀ ਜਾ ਚੁੱਕੀ ਹੈ ਜਿਹੜੀ 27 ਸਤੰਬਰ ਤੱਕ ਹੋਰ ਨਵੇਂ ਖੇਤਰਾਂ ਅਤੇ ਸੰਸਥਾਵਾਂ ਤੱਕ ਅਗੇਰੇ ਪੁਲਾਂਘਾ ਭਰੇਗੀ। ਇਹ ਮੁਹਿੰਮ ਚੰਡੀਗੜ
ਵਿਖੇ 27 ਸਤੰਬਰ ਨੂੰ ਕਲਮਕਾਰਾਂ, ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਦੇ ਸ਼ੈਲਾਬ ਰੂਪੀ ਸਭਿਆਚਾਰਕ ਜੋੜ ਮੇਲੇ ਵਿੱਚ, ਇਨਕਲਾਬੀ ਰੰਗ ਮੰਚ ਦਿਹਾੜੇ ਦਾ ਸਾਂਝਾ ਝੰਡਾ ਗੱਡ ਕੇ ਹਰ ਵਰੇ ਨਵੇਂ ਜੋਸ਼-ਖ਼ਰੋਸ਼ ਨਾਲ ਇਹ ਇਨਕਲਾਬੀ ਪਰੰਪਰਾ ਜਾਰੀ ਰੱਖਣ ਹਸ਼ਤਾਖ਼ਰ ਹੋਏਗੀ।

ਜਿਹਨਾਂ ਲੋਕਾਂ ਲਈ ਗੁਰਸ਼ਰਨ ਸਿੰਘ ਉਮਰ ਭਰ ਜੂਝਦਾ ਰਿਹਾ ਉਹਨਾਂ ਦੇ ਭਰਵੇਂ ਉੱਦਮ ਨਾਲ ਜਿਵੇਂ ਇਹ ਮੁਹਿੰਮ ਹੁਣ ਪੰਜਾਬ ਦੇ ਸੈਂਕੜੇ ਪਿੰਡਾਂ, ਕਸਬਿਆਂ, ਸ਼ਹਿਰਾਂ ਵਿਦਿਅਕ ਸੰਸਥਾਵਾਂ ਅਤੇ ਵੱਖ-ਵੱਖ ਅਦਾਰਿਆਂ ਅੰਦਰ ਚੱਲ ਰਹੀ ਹੈ ਇਸ ਤੋਂ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਗੁਰਸ਼ਰਨ ਸਿੰਘ ਦੇ ਗਰੀਬ ਰੰਗ ਮੰਚ ਦੀ ਅਮੀਰ ਪਰੰਪਰਾ ਭਵਿੱਖ 'ਚ ਹੋਰ ਵੀ ਬੁਲੰਦ ਹੋਵੇਗੀ। ਹਜ਼ਾਰਾਂ ਲੋਕ ਸਥਾਨਕ ਇਕੱਠਾਂ 'ਚ ਜੁੜ ਰਹੇ ਹਨ। ਹਜ਼ਾਰਾਂ ਪਰਿਵਾਰਾਂ ਦੇ ਯੋਗਦਾਨ ਨਾਲ ਆਟਾ, ਦਾਲ, ਦੁੱਧ, ਵਿੱਤੀ ਸਹਾਇਤਾ ਇਕੱਠੀ ਕਰਕੇ 27 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਲੰਗਰ ਦੀਆਂ ਸੇਵਾਵਾਂ ਅਰਪਤ ਕਰਨਾ ਰੰਗ ਮੰਚ ਦੇ ਭਵਿੱਖ ਲਈ ਸਿਹਤਮੰਦ ਅਤੇ ਸ਼ੁੱਭ-ਸ਼ਗਨ ਹੈ।
 
'27 ਸਤੰਬਰ ਚੰਡੀਗੜ• ਚੱਲੋ' ਦਾ ਹੋਕਾ ਦਿੰਦੀਆਂ ਰੰਗ ਟੋਲੀਆਂ ਚੰਡੀਗੜ•, ਮੋਹਾਲੀ, ਅੰਮ੍ਰਿਤਸਰ, ਬਿਆਸ, ਚਮਕੌਰ ਸਾਹਿਬ, ਖੰਨਾ, ਸਮਰਾਲਾ, ਲੁਧਿਆਣਾ, ਪਟਿਆਲਾ, ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਫਾਜ਼ਿਲਕਾ, ਜਗਰਾਓਂ, ਮੁੱਲਾਂਪੁਰ, ਫਗਵਾੜਾ, ਬੰਗਾ, ਗੋਰਾਇਆ, ਮੁਕੰਦਪੁਰ, ਨਕੋਦਰ, ਜਲੰਧਰ, ਰੇਲ ਕੋਚ ਫੈਕਟਰੀ ਕਪੂਰਥਲਾ,ਮਾਹਿਲਪੁਲ, ਪਿੰਡ ਨਸਰਾਲੀ ਅਤੇ ਕੁੱਸਾ ਆਦਿ ਖੇਤਰਾਂ ਵਿੱਚ ਨਾਟਕ, ਦਸਤਾਵੇਜ਼ੀ ਫ਼ਿਲਮ 'ਸਦਾ ਸਫ਼ਰ 'ਤੇ ਗੁਰਸ਼ਰਨ ਭਾਅ ਜੀ' ਅਤੇ ਗੀਤਾਂ ਦੀ ਸੀ.ਡੀ. 'ਕਲਾ ਦਾ ਸੂਰਜ' ਲਿਜਾ ਕੇ, ਮਾਰਚ, ਜਾਗੋ ਅਤੇ ਘਰ ਘਰ ਸੰਪਰਕ ਮੁਹਿੰਮ ਰਾਹੀਂ ਗੁਰਸ਼ਰਨ ਸਿੰਘ ਦੀਆਂ ਨਾਟ ਅਤੇ ਸਾਹਿਤ ਸੰਸਾਰ ਵਿੱਚ ਪਾਈਆਂ ਅਮਿੱਟ ਪੈੜਾਂ ਨੂੰ ਸੰਭਾਲਣ ਦਾ ਹੰਭਲਾ ਮਾਰ ਰਹੀਆਂ ਹਨ। ਕਮਾਊ ਲੋਕਾਂ ਨੇ ਆਪਣੇ ਮਹਿਬੂਬ ਨਾਟਕਕਾਰ ਨੂੰ ਪਲਕਾਂ 'ਤੇ ਬਿਠਾ ਲਿਆ ਹੈ। ਸਾਹਾਂ 'ਚ ਸਮੋ ਲਿਆ ਹੈ। ਆਪਣੇ ਸੁਪਨਿਆਂ 'ਚ ਪਰੋਅ ਲਿਆ ਹੈ। ਚੁਫ਼ੇਰੇ ਵਗਦੀਆਂ ਚੰਦਰੀਆਂ ਹਨੇਰੀਆਂ ਦੇ ਦੌਰ ਅੰਦਰ ਇਨਕਲਾਬੀ ਰੰਗ ਮੰਚ ਦਿਹਾੜੇ ਦੇ ਦੀਵੇ ਬਾਲ਼ ਰਹੇ ਇਹ ਕਾਫ਼ਲੇ ਲੋਕਾਂ ਨੂੰ ਹਨੇਰੇ ਤੋਂ ਰੌਸ਼ਨੀ ਦਾ ਮਾਰਗ ਦਰਸਾ ਰਹੇ ਹਨ।

ਜੀਵਨ-ਸਫ਼ਰ ਦੇ 82 ਵਰਿ•ਆ ਤੱਕ, ਅੱਧੀ ਸਦੀ ਨਾਟ-ਸਫ਼ਰ ਦੇ ਲੇਖੇ ਲਾਉਣ ਵਾਲਾ, 185 ਦੇ ਕਰੀਬ ਨਾਟਕਾਂ ਦਾ ਰਚੇਤਾ, 12000 ਤੋਂ ਵੱਧ ਪੇਸ਼ਕਾਰੀਆਂ ਕਰਨ ਵਾਲਾ ਗੁਰਸ਼ਰਨ ਸਿੰਘ ਨਾਟ ਅਤੇ ਸਾਹਿਤ ਜਗਤ ਦਾ ਯੁੱਗ-ਪੁਰਸ਼ ਹੈ। ਉਸਨੇ ਪ੍ਰਤੀਬੱਧਤ ਰੰਗ ਮੰਚ ਦਾ ਰੌਸ਼ਨ ਮਿਨਾਰ ਆਪਣਾ ਖ਼ੂਨ ਬਾਲ਼ ਕੇ ਉਸਾਰਿਆਂ ਹੈ।

ਗੁਰਸ਼ਰਨ ਸਿੰਘ ਨੇ ਬੌਧਿਕਤਾ ਦੀ ਬਾਲਕੋਨੀ ਵਿੱਚ ਖੜ• ਕੇ ਨਹੀਂ ਸਗੋਂ ਸਮਾਜ ਦੇ ਧੁਰ ਅੰਦਰ ਉਤਰ ਕੇ ਉਸ ਨੂੰ ਜਾਣਿਆਂ ਹੈ। ਉਸਦੀ ਨਾਟ-ਧਾਰਾ, ਸਮਾਜਕ ਸਰੋਕਾਰਾਂ ਦੀ ਮਹਿਜ਼ ਫੋਟੋਗ੍ਰਾਫੀ ਨਹੀਂ ਕਰਦੀ ਸਗੋਂ ਉਹਨਾਂ ਨਾਲ ਹੱਥ ਮਿਲਾ ਕੇ, ਨਵੇਂ ਅਤੇ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਕਰਨ ਲਈ ਚਾਨਣ ਦਾ ਛੱਟਾ ਦਿੰਦੀ ਹੈ। ਉਹ ਆਖਰੀ ਦਮ ਤੱਕ ਭਾਈ ਲਾਲੋਆਂ ਨੂੰ ਜਗਾਉਣ ਅਤੇ ਮਲਕ ਭਾਗੋਆਂ ਤੋਂ ਮੁਕਤੀ ਪਾਉਣ ਲਈ ਉੱਠ ਖੜੇ ਹੋਣ ਦਾ ਹੋਕਾ ਨਗਾਰੇ ਚੋਟ ਲਗਾ ਕੇ ਦਿੰਦਾ ਰਿਹਾ ਹੈ। 'ਕਲਾ ਲੋਕਾਂ ਲਈ' ਅਤੇ 'ਕਲਾ ਲੋਕਾਂ ਦੀ ਮੁਕਤੀ ਲਈ' ਦੇ ਅਰਥਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹਨਾਂ ਦੀ ਸ਼ਾਨਾਮੱਤੀ ਭੂਮਿਕਾ ਦਾ ਕੋਈ ਸਾਨੀ ਨਹੀਂ। ਸਦਾ ਸਫ਼ਰ 'ਤੇ ਰਹਿਣ ਵਾਲਾ ਗੁਰਸ਼ਰਨ ਸਿੰਘ ਇਕ ਸੰਸਥਾ ਹੀ ਨਹੀਂ, ਇਕ ਲਹਿਰ ਹੀ ਨਹੀਂ ਸਗੋਂ ਸਦਾ ਜਿਉਂਦਾ ਜਾਗਦਾ ਜਜ਼ਬਾ ਹੈ। ਪ੍ਰੇਰਨਾ-ਸਰੋਤ ਹੈ। ਚਾਨਣ ਮੁਨਾਰਾ ਹੈ। ਕਲਾ ਅਤੇ ਕਰਾਂਤੀ ਦਾ ਭਰ ਵਗਦਾ ਸ਼ੂਕਦਾ ਦਰਿਆ ਹੈ।

ਗੁਰਸ਼ਰਨ ਸਿੰਘ ਕੋਲ ਉਹ ਸਰਵੋਤਮ ਕਿਹੜੀ ਸ਼ਕਤੀ ਹੈ ਜਿਸ ਸਦਕਾ ਉਹ ਸੁਖਾਂਤ ਅਤੇ ਦੁਖਾਂਤ ਦੇ ਕਿਸੇ ਦੌਰ ਅੰਦਰ ਵੀ ਆਪਣੇ ਲੋਕਾਂ ਪ੍ਰਤੀ ਫਰਜ਼ਾਂ ਤੋਂ ਅਵੇਸਲਾ ਨਹੀਂ ਹੋਇਆ। ਉਸ ਨੂੰ ਸੁਖਾਂਤਮਈ ਪਰਿਵਾਰਕ ਪਿਛੋਕੜ, ਆਰਾਮਾਦਾਇਕ ਜ਼ਿੰਦਗੀ ਜੀਣ ਲਈ ਬਾਂਹ ਫੜ ਕੇ ਘਰੇ ਨਹੀਂ ਬਿਠਾ ਸਕਿਆ। ਨਾ ਹੀ ਅਗਨ-ਪ੍ਰੀਖਿਆ ਦੇ ਅਨੇਕਾਂ ਦੌਰ ਉਸਦੇ ਕਦਮਾਂ ਨੂੰ ਥਿੜਕਾ ਸਕੇ।

ਗੁਰਸ਼ਰਨ ਸਿੰਘ ਆਪਣੇ ਸੰਗਰਾਮੀ ਜੀਵਨ-ਸਫ਼ਰ ਅੰਦਰ ਬੇਦਾਗ਼, ਨਿਧੱੜਕ, ਪ੍ਰਤੀਬੱਧਤ ਨਿਹਚਾਵਾਨ ਲੋਕ-ਨਾਟਕਕਾਰ, ਲੇਖਕ, ਸਾਹਿਤ-ਸੰਪਾਦਕ, ਨਰੋਏ, ਸਿਹਤਮੰਦ, ਅਗਾਂਹਵਧੂ, ਇਨਕਲਾਬੀ ਸਾਹਿਤ ਦਾ ਪ੍ਰਕਾਸ਼ਕ, ਮਾਰਕਸਵਾਦੀ ਵਿਚਾਰਧਾਰਾ ਲਈ ਸਮਰਪਿਤ ਕਾਮਾ, ਲੋਕ-ਹੱਕਾਂ ਅਤੇ ਲੋਕ-ਮੁਕਤੀ ਲਈ ਲੜੀ ਜਾ ਰਹੀ ਜਦੋ ਜਹਿਦ ਦਾ ਸੰਗੀ-ਸਾਥੀ ਬਣ ਕੇ ਆਪਣੇ ਅਰੁਕ  ਅਤੇ ਅਮੁਕ ਸਫ਼ਰ 'ਤੇ ਤੁਰਦਾ ਰਿਹਾ। ਡਾ. ਸੁਰਜੀਤ ਪਾਤਰ ਦੀ ਨਜ਼ਮ 'ਬੁੱਢੀ ਜਾਦੂਗਰਨੀ' ਜਿਹਨਾਂ ਤਿਲਕਣਾ, ਵਲ-ਵਲੇਵਿਆਂ,  ਪਲੇਚਿਆਂ ਅਤੇ ਸਥਾਪਤੀ ਦੀਆਂ ਸ਼ੈਤਾਨੀਆਂ ਵੱਲ ਸ਼ੈਨਤ ਕਰਦੀ ਹੈ ਗੁਰਸ਼ਰਨ ਸਿੰਘ ਉਹਨਾਂ ਵਿਚੋਂ ਖ਼ਰਾ ਉਤਰਿਆ ਹੈ।

ਮੈਂ ਜਿਸ ਬੰਦੇ ਦੇ ਗਲ਼ ਹਾਰ ਪਾਇਆ ਹੈ
ਉਹ ਬੁੱਤ ਬਣ ਗਿਆ ਹੈ
ਮੈਂ ਜਿਹੜੀ ਹਿੱਕ ਤੇ ਤਮਗ਼ਾ ਸਜਾਇਆ ਹੈ
ਉਹ ਇਕ ਘੜੀ ਬਣ ਕੇ ਰਹਿ ਗਿਆ ਹੈ
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ

ਗੁਰਸ਼ਰਨ ਸਿੰਘ ਨੂੰ ਅੰਤਲੇ ਦਮ ਤੱਕ, ਨਾਂ ਆਪਣੀ ਮਾਂ ਦਾ ਨਾਂ ਭੁੱਲਿਆ, ਨਾ ਧਰਤੀ ਮਾਂ ਦਾ, ਨਾ ਬੁਧੂਆਂ ਦਾ ਜਿਹੜਾ ਉਸ ਦਾ ਜਮਾਤੀ ਸੀ ਜਿਹੜਾ ਬੁਧੂਆ ਮੋਤੀਆਂ ਵਰਗੀ ਲਿਖਾਈ ਨਾਲ ਫੱਟੀ ਲਿਖਦਾ ਸੀ। ਜੀਹਦੇ ਹੱਥੋਂ ਗਰੀਬੀ ਨੇ ਫੱਟੀ ਬਸਤਾ ਖੋਹ ਕੇ ਉਮਰ ਭਰ ਲਈ ਝਾੜੂ ਫੜਾ ਦਿੱਤਾ ਸੀ। ਉਹ ਬੁਧੂਆ ਉਹਦੇ ਬੋਲਾਂ 'ਚ ਗਰਜ਼ਦਾ ਹੈ। ਵਿਹੜੇ ਵਾਲੇ ਕਿਰਤੀਆਂ, ਗਲ਼ ਫਾਹੀ ਪਾ ਰਹੇ ਕਰਜ਼ਿਆਂ ਦੇ ਭੰਨੇ ਕਿਸਾਨਾਂ ਅਤੇ ਜੁਆਨੀ ਨੂੰ ਵੰਗਾਰਦਾ ਲੋਕਾਂ ਦਾ 'ਭਾਅ ਜੀ' ਲੋਕਾਂ ਦੇ ਸਾਹੀਂ ਵਸਦਾ ਹੈ।

ਉਹ ਔਰਤ ਦੀ ਮੁਕਤੀ ਲਈ ਕਲਮ ਵਾਹੁੰਦਾ ਰਿਹਾ ਹੈ। ਭਰੇ ਪੰਡਾਲਾਂ ਵਿੱਚ ਹਿੱਕ ਥਾਪੜਕੇ ਕਹਿੰਦਾ ਰਿਹਾ ਹੈ ਕਿ ਕੋਈ ਸਾਹਿਤਕ/ਸਭਿਆਚਾਰਕ, ਜਮਹੂਰੀ ਅਤੇ ਲੋਕ-ਲਹਿਰ, ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਅਤੇ ਉਹਨਾਂ ਵੱਲੋਂ ਅਗਵਾਈ ਵਾਲੀ ਕਤਾਰ 'ਚ ਅੱਗੇ ਖੜ•ਨ ਬਿਨਾਂ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਪੁਲਾਂਘਾ ਨਹੀਂ ਭਰ ਸਕਦੀ। ਗੁਰਸ਼ਰਨ ਭਾਅ ਜੀ ਵੱਲੋਂ ਅਕਸਰ ਬੁਲੰਦ ਕੀਤਾ ਜਾਂਦਾ ਤਿੰਨ-ਨੁਕਾਤੀ ਹੋਕਾ, ਅੱਜ ਅਤੇ ਭਲ਼ਕ ਦੇ ਸੁਆਲਾਂ ਲਈ ਬੇਹੱਦ ਪ੍ਰਸੰਗਕ ਹੈ :

1.  ਆਜ਼ਾਦੀ : ਸਾਡੀ ਵਿਰਾਸਤ ਹੈ
2.  ਸਮਾਜਵਾਦ ਲਈ ਸੰਘਰਸ਼: ਸਾਡੀ ਸਿਆਸਤ ਹੈ
3.  ਕਰਾਂਤੀ : ਸਾਡੀ ਇਬਾਦਤ ਹੈ

ਅੱਜ ਉਹਨਾਂ ਨੁਕਤਿਆਂ ਨੂੰ ਮੁਖ਼ਤਾਬ ਹੋਣ ਸਮੇਤ ਅਨੇਕਾਂ ਚੁਣੌਤੀਆਂ ਰੰਗ ਮੰਚ ਦੇ ਸਨਮੁੱਖ ਹਨ। ਪੰਜਾਬ ਦੇ ਇਨਕਲਾਬੀ ਰੰਗ ਮੰਚ ਬਾਰੇ ਇਕ ਫ਼ਿਕਰ ਪਾਇਆ ਜਾ ਰਿਹਾ ਹੈ, ਕਿ ਗੁਰਸ਼ਰਨ ਭਾਅ ਜੀ ਦੇ ਇਸ ਸੱਖਣੇਪਣ ਨੂੰ ਕਿਵੇਂ ਪੂਰਿਆ ਜਾਏਗਾ। ਉਸ ਵਰਗੀ ਨਿਹਚਾ, ਪ੍ਰਤੀਬੱਧਤਾ, ਦ੍ਰਿੜ•ਤਾ, ਸਪੱਸ਼ਟਤਾ, ਅਣਥੱਕ ਮਿਹਨਤ, ਪਹੁੰਚ ਅਤੇ ਦ੍ਰਿਸ਼ਟੀ ਦਾ ਅੰਬਰ ਸਿਰਜਣ ਲਈ ਜਿਹੜੇ ਵੀ ਆਪਣੇ ਆਪ ਨੂੰ ਗੁਰਸ਼ਰਨ ਸਿੰਘ ਦੇ ਨਾਤੇਦਾਰ ਸਮਝਦੇ ਹਨ ਉਹਨਾਂ ਸਭਨਾਂ ਅੱਗੇ ਮਿਲ ਸੋਚਣ, ਸਾਂਝੇ ਉੱਦਮ ਕਰਨ ਅਤੇ ਉਸਦੀ ਸੋਚ ਨਾਲ ਲਬਰੇਜ ਰੰਗ ਮੰਚ ਉੱਪਰ ਇਕ ਵੀ ਧੱਬਾ ਨਾ ਲੱਗਣ ਦੇਣ ਲਈ ਕਦਮ ਨਾਲ ਕਦਮ ਮਿਲਾ ਕੇ ਤੁਰਨ ਦਾ ਸਰਵੋਤਮ ਕਾਰਜ਼ ਦਰਪੇਸ਼ ਹੈ। ਗੁਰਸ਼ਰਨ ਸਿੰਘ ਵਰਗੀ ਸਖ਼ਸ਼ੀਅਤ ਦਾ ਹਕੀਕੀ ਸਨਮਾਨ ਵੀ ਇਹੋ ਹੈ ਕਿ ਉਹਨਾਂ ਦੀ ਸੋਚਣੀ ਅਤੇ ਵਿਧਾ ਵਾਲੇ ਰੰਗ ਮੰਚ ਦਾ ਪਰਚਮ ਬੁਲੰਦ ਕੀਤਾ ਜਾਏ। ਇਨਕਲਾਬੀ ਰੰਗ ਮੰਚ ਦਿਹਾੜੇ ਨੂੰ ਪੰਜਾਬ ਅਤੇ ਦੇਸ਼-ਵਿਦੇਸ਼ ਅੰਦਰ ਇਨਕਲਾਬੀ ਸਭਿਆਚਾਰਕ ਉਤਸਵ ਵਜੋਂ ਸਥਾਪਤ ਕਰਨ ਦਾ ਮਨੋਰਥ ਵੀ ਇਹੋ ਹੈ। ਇਨਕਲਾਬੀ ਰੰਗ ਮੰਚ ਮੁਹਿੰਮ ਅਤੇ ਇਨਕਲਾਬੀ ਰੰਗ ਦਿਹਾੜਾ ਇਹੋ ਅਹਿਦ ਕਰ ਰਿਹਾ ਹੈ। ਲੋਕਾਂ ਨੂੰ ਪਰਨਾਏ ਰੰਗ ਮੰਚ ਦੇ ਸੂਝਵਾਨ ਅਤੇ ਸਿਰੜੀ ਕਾਮੇ, ਰੰਗ ਮੰਚ ਨੂੰ ਨਵੀਂ ਜ਼ਿੰਦਗੀ ਦੇਣ ਲਈ ਗੁਰਸ਼ਰਨ ਸਿੰਘ ਦੀਆਂ ਅਮੀਰ ਰਵਾਇਤਾਂ ਨੂੰ ਬੁਲੰਦ ਕਰਕੇ ਉਹਨਾਂ ਬਾਰੇ ਅਤੇ ਰੰਗ ਮੰਚ ਦੀ ਜ਼ਿੰਦਗੀ ਬਾਰੇ ਵੀ ਇਹ ਸੱਚ ਸਾਬਤ ਕਰ ਦਿਖਾਉਣਗੇ ਕਿ :

''ਮੌਤ ਦੇ ਕੰਧੇ ਤੇ ਜਾਣ ਵਾਲਿਆਂ ਲਈ
ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ।''
                 ***
''ਮੈਂ ਉਹਨਾਂ ਲੋਕਾਂ 'ਚੋਂ ਹਾਂ
ਜੋ ਸਦਾ ਸਫ਼ਰ 'ਤੇ ਰਹੇ''                                                      

ਸੰਪਰਕ : 94170-76735